ਪੇਂਡੂ ਮਜ਼ਦੂਰ ਯੂਨੀਅਨ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਲਾਕਾਤ
*ਓਨ ਫ਼ੰਡ ਸੁਸਾਇਟੀਆਂ ਦੇ ਕਰਜ਼ੇ ਮੁਆਫ਼ੀ,ਰਿਹਾਇਸ਼ੀ ਪਲਾਟ ਅਲਾਟ ਕਰਨ ਸਮੇਤ ਕਈ ਮੰਨੀਆਂ ਮੰਗਾਂ ਉੱਤੇ ਅਮਲਦਾਰੀ ਦਾ ਭਰੋਸਾ
*ਕਿਸਾਨਾਂ-ਮਜ਼ਦੂਰਾਂ ਦਾ ਉਜਾੜਾ ਕਰੂ ਮਹਿਤਪੁਰ- ਸ਼ਾਹਕੋਟ ਬਾਈਪਾਸ ਸੰਬੰਧੀ ਨੋਟੀਫਿਕੇਸ਼ਨ ਰੱਦ ਕਰਨ ਬਾਰੇ ਦਿੱਤਾ ਵਿਸ਼ਵਾਸ
ਪਰਦੀਪ ਕਸਬਾ , ਨਕੋਦਰ 26 ਦਸੰਬਰ 2021
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੁਆਰਾ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਤਹਿਤ ਕਾਂਗਰਸੀ ਮੰਤਰੀਆਂ,ਵਿਧਾਇਕਾਂ ਦਾ ਕਾਲੇ ਝੰਡਿਆਂ ਨਾਲ ਕੀਤੇ ਜਾ ਰਹੇ ਵਿਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਅੱਜ ਕੀਤੀ ਗਈ ਪੇਸਕਸ਼ ‘ਤੇ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨਕੋਦਰ ਫ਼ੇਰੀ ਮੌਕੇ ਮੁਲਾਕਾਤ ਕੀਤੀ।
ਇਸ ਮੌਕੇ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਅਤੇ ਭਖਦੀਆਂ ਮਜ਼ਦੂਰ ਮੰਗਾਂ ਨੂੰ ਹੱਲ ਕਰਨ ਦੇ ਨਾਲ-ਨਾਲ ਮਹਿਤਪੁਰ ਤੋਂ ਸ਼ਾਹਕੋਟ ਨੂੰ ਕਿਸਾਨਾਂ ਤੇ ਐੱਸ ਸੀ ਪਰਿਵਾਰਾਂ ਦਾ ਧੱਕੇ ਨਾਲ ਉਜਾੜਾ ਕਰਕੇ ਪਿੰਡ ਉਧੋਵਾਲ ਨੇੜੇ ਤੋਂ ਕੱਢੇ ਜਾ ਰਹੇ ਬਾਈਪਾਸ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਉਧੋਵਾਲ, ਪਛਾਣੀਆਂ, ਬੁਲੰਦਾ ਚ ਧੱਕੇ ਨਾਲ ਜ਼ਮੀਨ ਅਕਵਾਇਰ ਕਰਕੇ ਇਕ ਧਾਰਮਿਕ ਵਿਅਕਤੀ