ਨਰਿੰਦਰ ਸਿੰਘ ਨੇ ਬਤੌਰ ਜਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਸੰਗਰੂਰ ਦਾ ਚਾਰਜ਼ ਸੰਭਾਲਿਆ
ਪਰਦੀਪ ਕਸਬਾ , ਸੰਗਰੂਰ 1 ਅਕਤੂਬਰ 2021
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤਖ਼ ਖੁਰਾਕ ਅਤੇ ਸਪਲਾਈਜ਼ ਵਿਭਾਗ ਵਿਖੇ ਪਟਿਆਲਾ ਤੋਂ ਤਬਦੀਲ ਹੋ ਕੇ ਆਏ ਸ਼੍ਰੀ ਨਰਿੰਦਰ ਸਿੰਘ ਵੱਲੋਂ ਬਤੌਰ ਜਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਸੰਗਰੂਰ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਵੱਲੋਂ ਚਾਰਜ ਸੰਭਾਲਣ ਸਮੇਂ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਮੈਡਮ ਰਵਿੰਦਰ ਕੌਰ ਜਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਮਲੇਰਕੋਟਲਾ, ਅਡੀਸ਼ਨਲ ਜਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਸ਼੍ਰੀ ਵਿਜੇ ਸਿੰਗਲਾ, ਸਹਾਇਕ ਖੁਰਾਕ ਅਤੇ ਸਪਲਾਈਜ ਕੰਟਰੋਲਰ ਜੀਵਨ ਕੁਮਾਰ ਵੀ ਮੌਜੂਦ ਸਨ।
ਸਵਾਗਤੀ ਸਮਾਗਮ ਦੌਰਾਨ ਵਿਭਾਗ ਦੇ ਸਾਬਕਾ ਮਨਿਸਟੀਰੀਅਲ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਹੁਣ ਸੂਬਾਈ ਪੈਨਸ਼ਨਰ ਆਗੂ ਸ਼੍ਰੀ ਰਾਜ ਕੁਮਾਰ ਅਰੋੜਾ ਨੇ ਸ਼੍ਰੀ ਨਰਿੰਦਰ ਸਿੰਘ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸ਼੍ਰੀ ਨਰਿੰਦਰ ਸਿੰਘ ਇੱਕ ਨੇਕ, ਮਿਹਨਤੀ ਅਤੇ ਇਮਾਨਦਾਰ ਅਧਿਕਾਰੀ ਹਨ। ਇਸ ਤੋਂ ਪਹਿਲਾਂ ਸ਼੍ਰੀ ਨਰਿੰਦਰ ਸਿੰਘ ਮਾਨਸਾ, ਬਰਨਾਲਾ, ਜਲੰਧਰ ਅਤੇ ਪਟਿਆਲਾ ਵਿਖੇ ਵੀ ਬਤੌਰ ਜਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਦੇ ਅਹੁੱਦੇ ਤੇ ਸ਼ਾਨਦਾਰ ਸੇਵਾਵਾਂ ਕਰ ਚੁੱਕੇ ਹਨ।
ਸੀਨੀਅਰ ਇੰਸਪੈਕਟਰ ਜਸਪਾਲ ਸਿੰਘ ਜੱਸੀ, ਚਰਨਪਾਲ ਸਿੰਘ, ਆਸ਼ੂ ਗੋਇਲ, ਪੰਕਜ ਗਰਗ, ਪਦਮ ਮਿੱਤਲ, ਗੁਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਰਾਜਿੰਦਰ ਸਿੰਘ, ਬਲਰਾਮ, ਬਲਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਨਰਿੰਦਰ ਸਿੰਘ ਅੱਜ ਤੋਂ 10 ਸਾਲ ਪਹਿਲਾਂ ਵੀ ਖੁਰਾਕ ਅਤੇ ਸਪਲਾਈਜ਼ ਵਿਭਾਗ ਵਿੱਚ ਬਤੌਰ ਜ਼ਿਲ੍ਹਾ ਮੁਖੀ ਦੇ ਤੌਰ ਤੇ ਕੰਮ ਕਰ ਚੁੱਕੇ ਹਨ। ਸ਼੍ਰੀ ਨਰਿੰਦਰ ਸਿੰਘ ਇੱਕ ਮਿਲਣਸਾਰ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ। ਹਰ ਇੱਕ ਮੁਲਾਜ਼ਮ ਅਤੇ ਵਪਾਰੀ ਦਾ ਕੰਮ ਪਹਿਲ ਦੇ ਅਧਾਰ ਤੇ ਕਰਦੇ ਹਨ। ਇਸ ਮੌਕੇ ਤੇ ਸੀਨੀਅਰ ਅਡੀਟਰ ਸੀਮਾ ਰਾਣੀ ਅਹੂਜਾ, ਸੁਪਰਡੰਟ ਅਮਨਪ੍ਰੀਤ ਸਿੰਘ, ਇਸਪੈਕਟਰ ਜਸਵੀਰ ਸਿੰਘ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਸੰਦੀਪ ਕੌਰ, ਵਿਕਰਾਂਤ ਜੋਸ਼ੀ, ਟਿੰਕੂ ਰਾਏ, ਨਰਿੰਦਰ ਸਿੰਘ, ਕੁਲਦੀਪ ਕਾਂਤ ਆਦਿ ਤੋਂ ਇਲਾਵਾ ਸਮੁੱਚੇ ਫ਼ੀਲਡ ਅਤੇ ਮਨਿਸਟੀਰੀਅਲ ਸਟਾਫ਼ ਦੇ ਅਧਿਕਾਰੀ ਹਾਜਰ ਸਨ।
ਨਵੇਂ ਆਏ ਜ਼ਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਸ਼੍ਰੀ ਨਰਿੰਦਰ ਸਿੰਘ ਨੇ ਸਮੂਹ ਸਟਾਫ਼ ਨੂੰ ਆਪਸ ਦੇ ਵਿੱਚ ਮਿਲ ਕੇ ਵਿਭਾਗ ਦੀ ਤਰੱਕੀ ਲਈ ਅਤੇ ਵਿਭਾਗੀ ਕੰਮ ਨੂੰ ਤਰਜੀਹ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਜੇਕਰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਸਿੱਧਾ ਆ ਕੇ ਮਿਲ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਫ਼ਤਰ ਵਿੱਚ ਕੰਮ ਕਰਾਉਣ ਲਈ ਆਉਣ ਵਾਲੇ ਵਿਓਪਾਰੀਆਂ ਦਾ ਕੰਮ ਵੀ ਪਹਿਲ ਦੇ ਅਧਾਰ ਤੇ ਕੀਤਾ ਜਾਵੇ ਅਤੇ ਹਰੇਕ ਨਾਲ ਇੱਜ਼ਤਮਾਨ ਨਾਲ ਪੇਸ਼ ਆਇਆ ਜਾਵੇ ਅਤੇ ਵਿਭਾਗ ਦਾ ਹਰ ਕੰਮ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇ।