ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਲੋੜਵੰਦਾਂ ਦੀ ਸਹਾਇਤਾ ਲਈ ਪਹਿਲਕਦਮੀ ਨਾਲ ਕਰ ਰਹੀ ਹੈ ਕੰਮ-ਡਿਪਟੀ ਕਮਿਸ਼ਨਰ
ਡੀ.ਸੀ. ਰਾਮਵੀਰ ਨੇ ਰੈਡ ਕਰਾਸ ਸੋਸਾਇਟੀ ਵਿਖੇ ਕਰਵਾਈ
ਸ਼ਾਰਟਹੈਂਡ ਕੋਰਸਾਂ ਦੀ ਸ਼ੁਰੂਆਤ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 01 ਸਤੰਬਰ 2021
ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸਮੇਂ ਸਮੇਂ ’ਤੇ ਲੋੜਵੰਦ ਅਤੇ ਗਰੀਬ ਲੋਕਾਂ ਦੀ ਸਹਾਇਤਾ ਲਈ ਬਣਦਾ ਯੋਗਦਾਨ ਪਾਉਣ ਲਈ ਪਹਿਲਕਦਮੀ ਨਾਲ ਕੰਮ ਕਰ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਅੱਜ ਰੈਡ ਕਰਾਸ ਸੋਸਾਇਟੀ ਵੱਲੋਂ ਨੌਜਵਾਨ ਬੱਚਿਆ ਦੇ ਹੁਨਰ ’ਚ ਵਾਧਾ ਕਰਨ ਲਈ ਪੰਜਾਬੀ ਅਤੇ ਅੰਗੇਰਜ਼ੀ ਸ਼ਾਰਟਹੈਂਡ ਕੋਰਸ ਦੀ ਸ਼ੁਰੂਆਤ ਕਰਵਾਉਣ ਵੇਲੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਸ੍ਰੀਮਤੀ ਜਸਪ੍ਰੀਤ ਕੌਰ ਮਾਨ ਅਤੇ ਸਹਾਇਕ ਕਮਿਸ਼ਨਰ (ਜ) ਚਰਨਜੋਤ ਸਿੰਘ ਵਾਲੀਆ ਅਤੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਕੇ.ਕੇ ਮਿੱਤਲ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਸ਼ਾਰਟਹੈਂਡ ਕੋਰਸ ਸਿੱਖਣ ਵਾਲੇ ਵਿਦਿਆਰਥੀਆਂ ਨੂੰ ਸੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਕਾਮਨਾ ਕੀਤੀ। ਉਨ੍ਹਾਂ ਸਿਖਿਆਰਥੀਆਂ ਨਾਲ ਗੱਲਬਾਤ ਕਰਦਿਆਂ ਖੂਬ ਮਨ ਲਗਾਕੇ ਕੋਰਸ ਕਰਨ ਅਤੇ ਸਮੇਂ ਸਮੇਂ ਵੱਖ-ਵੱਖ ਵਿਭਾਗਾਂ ’ਚ ਨਿਕਲਣ ਵਾਲੀ ਭਰਤੀ ਪ੍ਰਕਿਰਿਆ ’ਚ ਅਪਲਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਿਹਨਤ ਅਤੇ ਦਿ੍ਰੜ ਇਰਾਦੇ ਨਾਲ ਮੰਜ਼ਿਲ ਤੱਕ ਪਹੰੁਚਣਾ ਕੋਈ ਮੁਸ਼ਕਿਲ ਕੰਮ ਨਹੀ ਹੈ।
ਸ੍ਰੀ ਰਾਮਵੀਰ ਨੇ ਇਸ ਤੋਂ ਬਾਅਦ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਿਖੇ ਚੱਲ ਰਹੀ ਸਾਂਝੀ ਰਸੋਈ ਦਾ ਦੌਰਾ ਕੀਤਾ ਅਤੇ ਸਮੂਹ ਸਟਾਫ ਨੂੰ ਸਾਫ਼ ਸਫਾਈ ਦਾ ਵਿਸੇਸ਼ ਧਿਆਨ ਰੱਖਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਰੈਡ ਕਰਾਸ ਬਿਲਡਿੰਗ ਅੰਦਰ ਚੱਲ ਰਹੇ ਡੀ.ਡੀ.ਆਰ.ਸੀ. ਸੈਂਟਰ, ਸਿਲਾਈ ਕਢਾਈ ਸੈਂਟਰ ਆਦਿ ਦਾ ਨਿਰੀਖਣ ਕੀਤਾ।
ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਕੇ.ਕੇ. ਮਿੱਤਲ ਨੇ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਦੀ ਬਿਲਡਿੰਗ ’ਚ ਸ਼ੁਰੂ ਕੀਤੇ ਸ਼ਾਰਟਹੈਂਡ ਕੋਰਸ ਲਈ ਸਿਖਲਾਈ ਕ੍ਰਮਵਾਰ ਸਵੇਰੇ 9.30 ਤੋਂ 11.30 ਵਜੇ, ਸਵੇਰੇ 11.30 ਵਜੇ ਦੁਪਹਿਰ 1.30 ਵਜੇ ਅਤੇ ਦੁਪਹਿਰ 2.30 ਵਜੇ ਤੋਂ 4.30 ਤੱਕ ਤਿੰਨ ਗਰੁੱਪਾਂ ਵਿੱਚ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸ਼ਾਰਟ ਸਿਖਲਾਈ ਲਈ ਜਨਰਲ ਕੈਟਾਗਿਰੀ ਦੇ ਸਿਖਿਆਰਥੀਆਂ ਲਈ 800 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀਆਂ ਦੇ ਸਿਖਿਆਰਥੀਆਂ ਲਈ 500 ਰੁਪਏ ਪ੍ਰਤੀ ਮਹੀਨਾ ਫੀਸ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਅਤੇ ਅੰਗਰੇਜ਼ੀ ਅੰਦਰ ਸ਼ਾਰਟਹੈਂਡ ਸਿੱਖਣ ਦੇ ਚਾਹਵਾਨ ਨੌਜਵਾਨ ਇੰਸਪੈਕਟਰ ਸੁਖਦੀਪ ਕੌਰ ਮੋਬਾਇਲ ਨੰਬਰ 98766-60408 ਜਾਂ ਮੇਰੇ ਨਿੱਜੀ ਮੋਬਾਇਲ ਨੰਬਰ 94175-05713 ’ਤੇ ਰਾਬਤਾ ਕਰ ਸਕਦੇ ਹਨ।