ਪੇਂਡੂ ਮਜ਼ਦੂਰਾਂ ਨੇ ਗੋਲਡੀ ਦੀ ਰਿਹਾਇਸ਼ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਘਿਰਾਓ ਕੀਤਾ

Advertisement
Spread information

ਕੈਪਟਨ ਸਰਕਾਰ ਨੇ ਗੱਦੀ ਤੇ ਬੈਠਣ ਮੌਕੇ ਪੰਜ-ਪੰਜ ਮਰਲੇ ਪਲਾਟ ਉਸਾਰੀ ਲਈ 3 ਲੱਖ ਰੁਪਏ ਦੇਣ – ਸੰਜੀਵ ਮਿੰਟੂ

ਹਰਪ੍ਰੀਤ ਕੌਰ ਬਬਲੀ  , ਧੂਰੀ , ਜੁਲਾਈ 2021

ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਆਧਾਰ ਤੇ ਬਣੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਪੂਰੇ ਪੰਜਾਬ ਚ ਐੱਮ. ਐਲ. ਏ, ਐੱਮ.ਪੀ ਨੂੰ 27,28,29ਜੁਲਾਈ ਨੂੰ ਰੋਸ ਮਾਰਚ ਕਰਕੇ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਦੀ ਰੂਪ ਰੇਖਾ ਦੀ ਲੜੀ ਵਜੋਂ ਅੱਜ ਧੂਰੀ ਵਿਖੇ ਇਕੱਠੇ ਹੋ ਕੇ ਰੈਲੀ ਕਰਨ ਉਪਰੰਤਰੋਸ ਮਾਰਚ ਕਰਦੇ ਹੋਏ ਐਮ.ਐਲ.ਏ ਦਲਵੀਰ ਸਿੰਘ ਗੋਲਡੀ ਦੀ ਰਿਹਾਇਸ਼/ਦਫ਼ਤਰ ਦਾ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਘਿਰਾਓ ਕੀਤਾ ਗਿਆ ।

Advertisement

ਧਰਨੇ ਦੀ ਅਗਵਾਈ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ,ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਨਿਰਮਲ ਸਿੰਘ ਬਟੜਿਆਣਾ,ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਭਗਵਾਨ ਮੂਨਕ ਨੇ ਕੀਤੀ।ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਗੱਦੀ ਤੇ ਬੈਠਣ ਮੌਕੇ ਪੰਜ-ਪੰਜ ਮਰਲੇ ਪਲਾਟ ਉਸਾਰੀ ਲਈ 3ਲੱਖ ਰੁਪਏ ਦੇਣ , ਮਜ਼ਦੂਰਾਂ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਕਰਜੇ ਮਾਫ਼ ਕਰਨ,ਮਨਰੇਗਾ ਦਾ ਸਾਲ ਭਰ ਲਈ ਰੁਜ਼ਗਾਰ ਦਾ ਪ੍ਰਬੰਧ ਦੇਣ, ਪੜ੍ਹਾਈ ,ਸਿਹਤ ਸਹੂਲਤਾਂ ਦਾ ਸਾਰਾ ਮੁਫਤ ਪ੍ਰਬੰਧ ਕਰਨ, ਬੁਢਾਪਾ ਪੈਨਸ਼ਨ ਸਤਾਈ ਸੌ ਰੁਪਿਆ ਕਰਨ, ਆਦਿ ਵਰਗੇ ਲੋਕ ਭੁਲਾਵੇਂ ਵਾਅਦੇ ਕੀਤੇ ਸੀ,ਵਾਅਦੇ ਤਾਂ ਪੂਰੇ ਕੀ ਕਰਨੇ ਸੀ ਉਲਟਾ ਪੰਚਾਇਤੀ ਜ਼ਮੀਨਾਂ ਨੂੰ ਖੋਹਣ ਦੇ ਕਾਨੂੰਨ ਘੜੇ ਜਾ ਰਹੇ ਹਨ ।

ਪੰਚਾਇਤੀ ਜ਼ਮੀਨਾਂ ਚੋਂ ਤੀਜਾ ਹਿੱਸਾ ਮਜ਼ਦੂਰਾਂ ਨੇ ਸੰਘਰਸ਼ ਰਾਹੀਂ ਜਿਨ੍ਹਾਂ ਪਿੰਡਾਂ ਚ ਪ੍ਰਾਪਤ ਕੀਤਾ ਉਨ੍ਹਾਂ ਪਿੰਡਾਂ ਚ ਦਲਿਤਾਂ ਬੇਜ਼ਮੀਨਿਆਂ ਨੂੰ ਮਿਲੇ ਮਾਣ ਸਨਮਾਨ ਨੂੰ ਖੋਹਣ ਦਾ ਕਾਰਜ ਨਿਭਾਇਆ ਜਾ ਰਿਹਾ ਹੈ ।ਅੱਜ ਦੇ ਧਰਨੇ ਵਿਚ ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਵਾਪਸ ਕਰਵਾਉਣ ਲਈ ਅਤੇ ਖੇਤੀ ਵਿਰੋਧੀ ਪਾਸ ਕੀਤੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਜ਼ੋਰਦਾਰ ਆਵਾਜ਼ ਉਠਾਈ । ਮਜ਼ਦੂਰਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ 9,10,11 ਅਗਸਤ ਨੂੰ ਪਟਿਆਲਾ ਕੈਪਟਨ ਸਰਕਾਰ ਦੇ ਮੋਤੀ ਮਹਿਲ ਵੱਲ ਨੂੰ ਕੂਚ ਕਰਨ ਦੇ ਸੱਦੇ ਨੂੰ ਜ਼ੋਰਸੋਰ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ ।

ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ ਨਿਭਾਈ ।ਅੱਜ ਦੇ ਧਰਨੇ ਅਤੇ ਰੋਸ ਮਾਰਚ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੀ ਸਖ਼ਤ ਨਿਖੇਧੀ ਕੀਤੀ। ਉਸ ਨੇ ਧਰਨੇ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ (ਪੰਜਾਬ) ਦੇ ਪ੍ਰਧਾਨ ਬਲਜੀਤ ਸਿੰਘ, ਸਰਕਾਰ ਨੇ ਕੋਈ ਮਜ਼ਦੂਰ ਮੁਕਤੀ ਮੋਰਚਾ ਘੁਮੰਡ ਸਿੰਘ,ਪੰਜਾਬ ਖੇਤ ਮਜ਼ਦੂਰ ਸਭਾ ਦੇ ਲਖਮੀਰ ਸਿੰਘ ਨੇ ਸੰਬੋਧਨ ਕੀਤਾ। ਉਪਰੋਕਤ ਤੋਂ ਇਲਾਵਾ ਸੁਖਦੇਵ ਸ਼ਰਮਾ ਸੂਬਾ ਸਕੱਤਰ (ਏਟਕ) , ਅਮਰਜੀਤ ਸਿੰਘ ਬੇਨੜਾ,ਮਾਸਟਰ ਰਾਮ ਸਿੰਘ , ਬਲਵਿੰਦਰ ਸਿੰਘ , ਅਮਰ ਸਿੰਘ, ਲੀਲਾ ਖਾਨ ਮਨਰੇਗਾ ਆਗੂ, ਸਰਬਜੀਤ ਕੌਰ ਸਦੋਪੁਰ ਪੰਜਾਬ ਖੇਤ ਮਜ਼ਦੂਰ ਸਭਾ ਦੀ ਆਗੂ, ਸੁਰਿੰਦਰ ਭੈਣੀ ਆਦਿ ਨੇ ਵੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!