ਮੀਨਾ ਸ਼ਰਮਾ ਸੇਵਾ ਇੰਟਰਨੈਸ਼ਨਲ ਨਾਲ ਜੁੜ ਕੇ ਕਈ ਤਰ੍ਹਾਂ ਦੇ ਸਮਾਜਿਕ ਕੰਮਾਂ ’ਚ ਅਪਣਾ ਯੋਗਦਾਨ ਪਾ ਰਹੇ ਹਨ
ਬਲਵਿੰਦਰਪਾਲ, ਪਟਿਆਲਾ , , 22 ਜੁਲਾਈ 2021
ਪਟਿਆਲਾ ਸ਼ਹਿਰ ਦੀ ਜੰਮਪਲ, ਉਘੀ ਸਮਾਜ ਸੇਵਿਕਾ ਮੀਨਾ ਸ਼ਰਮਾ ਦਾ ਸੇਵਾ ਇੰਟਰਨੇਸ਼ਨਲ ਅਮਰੀਕਾਂ ਵਲੋਂ ਐਰੀਜੋਨਾ ਸਟੇਟ ਦੇ ਫਿਨਿਕਸ ਸ਼ਹਿਰ ਅਮਰੀਕਾ ਵਿਖੇ ਸਨਮਾਨ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਮੀਨਾ ਸ਼ਰਮਾ ਸੇਵਾ ਇੰਟਰਨੈਸ਼ਨਲ ਨਾਲ ਜੁੜ ਕੇ ਕਈ ਤਰ੍ਹਾਂ ਦੇ ਸਮਾਜਿਕ ਕੰਮਾਂ ’ਚ ਅਪਣਾ ਯੋਗਦਾਨ ਪਾ ਰਹੇ ਹਨ ਅਤੇ ਪਿਛੇ ਜਿਹੇ ਫੈਲੀ ਖਤਰਨਾਕ ਬਿਮਾਰੀ ਕੋਰੋਨਾ ਦੌਰਾਨ ਹੈਲਪ ਇੰਡੀਆ ਮੁਵਮੈਂਟ ਦੇ ਤਹਿਤ ਅਮਰੀਕਾ ਵਿਚ ਰਹਿੰਦੇ ਹੋਏ ਵੀ ਭਾਰਤ ਦੀ ਹਰ ਰੂਪ ਵਿਚ ਮਦਦ ਕਰਨ ਵਿਚ ਸਹਾਇਤਾ ਕੀਤੀ ਅਤੇ ਅਮਰੀਕਾ ਵਿਚ ਵੀ ਇਸ ਖਤਰਨਾਕ ਬਿਮਾਰੀ ਨੂੂੰ ਫੈਲਣ ਤੋਂ ਰੋਕਨ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ।
ਇਥੇ ਇਹ ਵੀ ਦੱਸਣਯੋਗ ਹੈ ਕਿ ਉਨ੍ਹਾਂ ਦੇ ਪਤੀ ਪੰਜਾਬ ਪੁਲਸ ’ਚ ਆਈ. ਪੀ.ਐਸ ਆਫਿਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਚੁਕੇ ਹਨ ਅਤੇ ਮੀਨਾਂ ਸ਼ਰਮਾਂ ਨੇ ਵੀ ਅਪਣੀ ਪੜ੍ਹਾਈ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੇ ਪੰਜਾਬੀ ਯੁਨੀਵਰਸਿਟੀ ਤੋਂ ਕੀਤੀ ਹੈ ਅਤੇ ਉਹ ਅਮਰੀਕਾ ਵਿਚ ਰਹਿੰਦੇ ਹੋਏ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਵਾ ਕੇ ਵੀ ਕਾਫੀ ਵਾਹ ਵਾਹ ਖੱਟ ਚੁਕੇ ਹਨ।