ਵਿਧਵਾ ਔਰਤ ਸਮੇਤ 19 ਸਾਲਾ ਲਡ਼ਕੀ ਨੇ ਵੀ ਕੀਤੀ ਖੁਦਕੁਸ਼ੀ
ਪਰਦੀਪ ਕਸਬਾ , ਸੰਦੌੜ , ਸੰਗਰੂਰ , ਮਈ 2021
ਸੰਦੌੜ ਨੇੜਲੇ ਪਿੰਡ ਕੁਠਾਲਾ ਵਿਖੇ ਇੱਕੋ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਸਲਫਾਸ ਨਿਗਲ ਕੇ ਆਪਣੀ ਜਵਿਨ ਲੀਲਾ ਸਮਾਪਤ ਕਰਨ ਦੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੇ ਚਚੇਰੇ ਭਰਾ ਜਗਮੇਲ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਸਾਡੀ ਭੈਣ ਸਿਰ ਕਾਫੀ ਕਰਜ਼ਾ ਸੀ ਜੋ ਮੋੜਨ ਤੋਂ ਅਸਮਰੱਥ ਸੀ। ਵਿਧਵਾ ਔਰਤ ਸਮੇਤ ਤਿੰਨਾਂ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਭਾਵੇਂ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਉਪਰੰਤ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਿੰਡ ਕੁਠਾਲਾ ਵਿੱਚ ਮਾਤਮ ਛਾ ਗਿਆ। ਮ੍ਰਿਤਕਾਂ ਦੀ ਪਹਿਚਾਣ ਮਾਤਾ ਹਰਮੇਲ ਕੌਰ (65), ਇਸ ਦੀ ਧੀ ਸੁਖਵਿੰਦਰ ਕੌਰ (43) ਪਤਨੀ ਸਵਰਗਵਾਸੀ ਗੁਰਪ੍ਰੀਤ ਸਿੰਘ ਅਤੇ ਅਮਨਜੋਤ ਕੌਰ (19) ਪੁੱਤਰੀ ਗੁਰਪ੍ਰੀਤ ਸਿੰਘ ਵਜੋ ਹੋਈ ਹੈ।
ਮ੍ਰਿਤਕ ਅਮਨਜੋਤ ਕੌਰ ਨੇ ਵਿਦੇਸ਼ ਵਿੱਚ ਪੜਾਈ ਕਰਨ ਲਈ ਪਿਛਲੇ ਮਹੀਨੇ ਹੀ ਆਈਲੈਟਸ ਕੀਤੀ ਸੀ । ਮ੍ਰਿਤਕਾਂ ਦੇ ਨੇੜਲੇ ਪਰਿਵਾਰ ਵਿੱਚੋਂ ਸ੍ਰੀਮਤੀ ਰਣਜੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਘਰ ਵਿੱਚ ਕੁੱਲ ਛੇ ਮੈਂਬਰ ਰਹਿੰਦੇ ਸਨ । ਜਿਹਨਾਂ ਵਿੱਚ ਮ੍ਰਿਤਕ ਸੁਖਵਿੰਦਰ ਕੌਰ ਅਤੇ ਉਸ ਦੇ ਤਿੰਨ ਬੱਚੇ ,ਸੱਸ ਅਤੇ ਉਸ ਦੀ ਆਪਣੀ ਮਾਂ ਸਾਮਿਲ ਹਨ। ਉਹਨਾਂ ਦੱਸਿਆ ਕਿ ਸਵੇਰੇ ਜਦੋਂ ਗੁਆਂਢੀਆਂ ਦਾ ਲੜਕਾ ਪਸ਼ੂਆਂ ਨੂੰ ਪੱਠੇ ਪਾਉਣ ਲਈ ਜਿਉਂ ਹੀ ਘਰੇ ਗਿਆ ਤਾਂ ਘਰ ਦਾ ਦਰਵਾਜ਼ਾ ਖੋਲਣ ਲਈ ਕਿਹਾ ਤਾਂ ਦਰਵਾਜ਼ਾ ਨਾ ਖੋਲਣ ‘ਤੇ ਜਦੋਂ ਤਾਕੀ ਵਿੱਚੋਂ ਦੀ ਵੇਖਿਆ ਤਾਂ ਤਿੰਨੋ ਮ੍ਰਿਤਕ ਹਾਲਤ ਵਿੱਚ ਪਈਆਂ ਸਨ ਅਤੇ ਰੌਲਾ ਪਾਉਣ ‘ਤੇ ਲੋਕ ਇੱਕਠੇ ਹੋ ਗਏ। ਇਸ ਦੀ ਸੂਚਨਾ ਤੁਰੰਤ ਪੁਲਿਸ ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਦਿੱਤੀ ਜੋ ਤੁਰੰਤ ਆਪਣੀ ਪੁਲਿਸ ਪਾਰਟੀ ਸਮੇਤ ਪੀੜ੍ਹਤ ਪਰਿਵਾਰ ਦੇ ਘਰ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ । ਏ. ਐਸ.ਆਈ. ਹਰਜਿੰਦਰ ਸਿੰਘ ਮ੍ਰਿਤਕਾਂ ਦੀਆਂ ਲਾਸਾਂ ਨੂੰ ਕਬਜੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀਆਂ।
ਉਧਰ ਪੁਲਿਸ ਨੇ ਮ੍ਰਿਤਕ ਸੁਖਵਿੰਦਰ ਕੌਰ ਦੇ ਚਚੇਰੇ ਭਰਾ ਜਗਦੇਵ ਸਿੰਘ ਪੁੱਤਰ ਮਲਕੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ਾ ਵਾਰਸ਼ਾਂ ਨੂੰ ਸੌਂਪ ਦਿੱਤੀਆਂ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕਾ ਸੁਖਵਿੰਦਰ ਕੌਰ ਆਪਣੇ ਪਿੱਛੇ ਇੱਕ 14 ਸਾਲਾ ਧੀ ਤਰਨਜੋਤ ਕੌਰ ਤੇ 12 ਸਾਲਾ ਪੁੱਤਰ ਅਦਰਸ਼ਜੋਤ ਸਿੰਘ ਅਤੇ ਬਜ਼ੁਰਗ ਮਾਤਾ ਕੁਲਜੀਤ ਕੌਰ ਨੂੰ ਛੱਡ ਗਏ ਹਨ।
ਅਮਨਜੋਤ ਨੇ ਵਿਦੇਸ਼ ਜਾਣਾ ਸੀ
ਅਮਨਜੋਤ ਕੌਰ ਨੇ ਵਿਦੇਸ਼ ਵਿੱਚ ਪੜਾਈ ਵਿੱਚ ਕਰਨ ਦਾ ਸੁਪਨਾ ਪੂਰਾ ਕਰਨ ਲਈ ਆਈਲੈਟਸ ਕਰ ਲਈ ਸੀ ਪ੍ਰਤੂੰ ਪਰਮਾਤਮਾ ਨੂੰ ਕੁਝ ਹੋਰ ਹੀ ਮਨੰਜ਼ੂਰ ਸੀ। ਪਰਿਵਾਰਕ ਸੂਤਰਾਂ ਮੁਤਾਬਿਕ ਅਮਨਜੋਤ ਨੂੰ ਵਿਦੇਸ਼ ਭੇਜਣ ਦੀਆਂ ਤਿਆਰੀਆਂ ਚਲ ਰਹੀਆਂ ਸਨ।
ਸੁਖਵਿੰਦਰ ਕੌਰ ਨੰਬਰਦਾਰ ਵੀ ਸੀ
ਪਿੰਡ ਵਾਸੀ ਦੱਸ ਰਹੇ ਸਨ ਕਿ ਮ੍ਰਿਤਕ ਸੁਖਵਿੰਦਰ ਕੌਰ ਦਾ ਪੇਕਾ ਪਿੰਡ ਟਿੱਬਾ ਸੀ ਕੋਈ ਭਰਾ ਨਾ ਹੋਣ ਕਾਰਨ ਪਿਤਾ ਪੁਰਖੀ ਨੰਬਰਦਾਰੀ ਮਿਲੀ ਹੋਈ ਸੀ ਜੋ ਕਿ ਬਹੁਤ ਹੀ ਸਾਊ ਸੁਭਾਅ ਦੀ ਮਾਲਕਣ ਸੀ ਪਤਾ ਨਹੀ ਇਹ ਕਾਰਾ ਕਿਵੇਂ ਤੇ ਕਿਉਂ ਕੀਤਾ। ਉਹਨਾਂ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਕੌਰ ਦਾ ਪਤੀ ਜੋ ਕਿ ਆਰਮੀ (ਭਾਰਤੀ ਫੌਜ਼) ਵਿੱਚੋਂ ਸੇਵਾ ਮੁਕਤ ਸੀ ਜੋ ਇੱਕ ਬਿਮਾਰੀ ਕਾਰਨ ਉਸ ਦੀ ਢਾਈ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
Advertisement