ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਥਾਣਿਆਂ ਚ ਲੜਾਈ ਝਗੜੇ ਦੌਰਾਨ ਕੁੱਟਮਾਰ ਕਰਨ ਵਾਲਿਆਂ ਤੇ ਮੁਕੱਦਮੇ ਦਰਜ

Advertisement
Spread information

ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ – ਐੱਸ ਐੱਸ ਪੀ ਬਰਨਾਲਾ

ਪਰਦੀਪ ਕਸਬਾ, ਬਰਨਾਲਾ, 29  ਅਪ੍ਰੈਲ  2021

ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਥਾਣਿਆਂ ਚ ਲੜਾਈ ਝਗੜੇ ਦੌਰਾਨ ਕੁੱਟਮਾਰ ਕਰਨ ਵਾਲਿਆਂ ਤੇ ਮੁਕੱਦਮੇ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਐੱਸਐੱਸਪੀ ਗੋਇਲ ਬਰਨਾਲਾ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲਿਆਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਮੁਕੱਦਮੇ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ। ਥਾਣਾ ਰੂੜੇਕੇ ਕਲਾਂ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਵੰਤ ਕੌਰ ਪਤਨੀ ਨਾਇਬ ਸਿੰਘ ਵਾਸੀ ਰੂੜਾ ਪੱਤੀ ਧੌਲਾ ਨੂੰ ਰਸਤੇ ਵਿੱਚ ਘੇਰ ਕੇ ਕੁੱਟਮਾਰ ਕਰਨ ਵਾਲਿਆਂ ਤੇ ਧਾਰਾ 1,323,148,149 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਰਾਜਵੰਤ ਕੌਰ ਪਤਨੀ ਨਾਇਬ ਸਿੰਘ ਨਿਵਾਸੀ ਰੂੜਾ ਪੱਤੀ ਧੌਲਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਉਹ ਸਵੇਰੇ ਕਰੀਬ ਸੱਤ ਵਜੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਵੱਲ ਵਾਪਸ ਆ ਰਹੀ ਸੀ ਤਾਂ ਗੁਰਦਿਆਲ ਸਿੰਘ ਬਲਵੰਤ ਸਿੰਘ ਪੁੱਤਰ ਹਰਦੀਪ ਸਿੰਘ ,ਰਿੰਪੀ ਕੌਰ ਪਤਨੀ ਬਲਵੰਤ ਸਿੰਘ ,ਬਿੰਦਰ ਕੌਰ ਪਤਨੀ ਗੁਰਦਿਆਲ ਸਿੰਘ ਨਿਵਾਸੀ ਧੌਲਾ, ਮੂਰਤੀ ਕੌਰ ਆਦਿ ਨੇ ਉਸ ਨੂੰ ਰਸਤੇ ਵਿੱਚ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਹਨ । ਰਾਜਵੰਤ ਕੌਰ ਨੇ ਦੱਸਿਆ ਕਿ ਇਸ ਝਗੜੇ ਦੀ ਵਜ੍ਹਾ ਇਹ ਹੈ ਕਿ ਲੜਾਈ ਤੋਂ ਦੋ ਦੋ ਦਿਨ ਪਹਿਲਾਂ ਉਕਤ ਦੋਸ਼ੀਆਂ ਨੇ ਉਸ ਦੀ ਘਰ ਦੇ ਗੇਟ ਅੱਗੇ ਕੂੜਾ ਇਕੱਠਾ ਕਰ ਦਿੱਤਾ ਸੀ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ ।
ਇਸੇ ਤਰ੍ਹਾਂ ਥਾਣਾ ਸਿਟੀ ਬਰਨਾਲਾ ਵਿੱਚ ਵੀ ਘੇਰ ਕੇ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ । ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬੀਰ ਸਿੰਘ ਵਾਸੀ ਢਿੱਲੋਂ ਨਗਰ ਬਾਜਾਖਾਨਾ ਰੋਡ ਬਰਨਾਲਾ ਨੂੰ ਬੱਬੂ ਸਿੰਘ ਪੁੱਤਰ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਦੱਧਾਹੂਰ ਬਸਤੀ ਬਰਨਾਲਾ ਨੇ ਰਸਤੇ ਵਿੱਚ ਘੇਰ ਕੇ ਕੁੱਟਿਆ ਹੈ ਜਿਸਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ । ਰਣਜੀਤ ਸਿੰਘ ਪੁੱਤਰ ਬੀਰ ਸਿੰਘ ਨੇ ਆਪਣੇ ਦਰਜ ਬਿਆਨਾਂ ਵਿਚ ਦੱਸਿਆ ਕਿ  28 ਅਪ੍ਰੈਲ ਦੀ ਸ਼ਾਮ ਨੂੰ ਸੱਤ ਵਜੇ ਬੱਬੂ ਸਿੰਘ ਨੇ ਉਨ੍ਹਾਂ ਦੀ ਪਹਿਲਾਂ ਆਪਸੀ ਤਕਰਾਰਬਾਜ਼ੀ ਹੋਣ ਕਾਰਨ ਉਸ ਦੀ ਕੁੱਟਮਾਰ ਕੀਤੀ।
Advertisement
Advertisement
Advertisement
Advertisement
Advertisement
error: Content is protected !!